
ਗੁਰਮਤਿ ਪੂੰਜੀ ਦੀ ਸੰਭਾਲ
Preserving Gurmat Poonji
ਜੇ ਤੁਸੀਂ ਕਿਸੇ ਪੁਰਾਤਨ ਯਾ ਬਿਰਧ ਗੁਟਕਾ ਸਾਹਿਬ ਪੋਥੀ ਯਾ ਸਿੱਖ ਇਤਿਹਾਸ ਦੀ ਕਿਸੇ ਕਿਤਾਬ ਦੀ ਸਾਂਭ ਨਹੀਂ ਕਰ ਸਕਦੇ ਤਾਂ ਕਿਰਪਾ ਕਰਕੇ ਅਗਨ ਭੇਟ ਨਾ ਕਰੋ ਜੀ ਅਤੇ ਥੱਲੇ ਦਿੱਤੇ ਲਿੰਕ ਰਾਹੀਂ ਸਾਨੂੰ ਸੰਪਰਕ ਕਰੋ ਜੀ। ਅਸੀਂ ਆਪਣੇ ਕੋਲ ਸਤਿਕਾਰ ਸਮੇਤ ਸਾਂਭ ਕੇ ਰੱਖਾਂਗੇ ਅਤੇ ਅਗਨ ਭੇਟ ਨਹੀਂ ਕਰਾਂਗੇ। ਇੱਕ ਸੂਚੀ ਵਿੱਚ ਸਾਰਾ ਵੇਰਵਾ ਰੱਖਿਆ ਜਾਵੇਗਾ ਅਤੇ ਮੰਗ ਦੇ ਤਹਿਤ ਉਪਲੱਬਧ ਹੋਵੇਗਾ। ਮ੍ਰਿਜਾਦਾ ਤਹਿਤ ਸਿਰਫ ਅਧਿਐਨ ਲਈ ਇਹ ਖਜ਼ਾਨਾ ਵਰਤੋਂ ਵਿੱਚ ਲਿਆਉਂਦਾ ਜਾਵੇਗਾ ਜੀ।
ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ ਸੁਖਾਸਨ ਅਤੇ ਸਾਂਭ ਦੀ ਮ੍ਰਿਜਾਦਾ ਪੋਥੀਆਂ ਪੁਸਤਕਾਂ ਅਤੇ ਗੁਟਕਾ ਸਾਹਿਬਾਂ ਨਾਲੋਂ ਵੱਖ ਹੈ ਸੋ ਇਸ ਕਰਕੇ ਗੁਰੂ ਸਾਹਿਬ ਦੇ ਬਿਰਧ ਸਰੂਪ ਅਸੀਂ ਆਪਣੇ ਕੋਲ ਨਹੀਂ ਰੱਖ ਸਕਦੇ ਪਰ ਅਸੀ ਆਪ ਜੀ ਦਾ ਸੰਪਰਕ ਕਿਸੇ ਯੋਗ ਜੱਥੇਬੰਦੀ ਯਾ ਅਕਾਲ ਤਖਤ ਸਾਹਿਬ ਨਾਲ ਕਰਾ ਦਵਾਂਗੇ।
If you can no longer take proper care of any elderly or historic Gutka Sahib, sikh historical book etc. as per the sikh rehat maryada (code of conduct), please do not cremate (agan bhet) them and please contact us through the form link provided below. We will maintain an updated database of all gathered material and it shall be available upon request. The collected material will only be utilized for research and/or digitalization.
We cannot preserve or do sewa of elderly saroops/birs of Guru Granth Sahib Ji because the maryada (code of conduct) pertaining to Guru sahib is different than any pothi, gutka sahib or religious/historical book. However, we will put you in touch with an able and accomplished sikh organization or Sri Akaal Takht Sahib Ji.

ਗੁਰਮਤਿ ਪੂੰਜੀ ਦੀ ਸਾਂਭ ਦਾ ਫੁਰਨਾ
ਇਤਿਹਾਸ ਵਿੱਚ ਦਿਲਚਸਪੀ ਹੋਣ ਕਰਕੇ ਬਹੁਤ ਵਾਰ ਦਾਸ ਦੇ ਮੰਨ ਵਿੱਚ ਫੁਰਨਾ ਆਇਆ ਅਤੇ ਅਖੀਰ ਮਿਤੀ ੧੬ ਜਨਵਰੀ ੨੦੨੩ ਈਃ ਨੂੰ ਫੇਸਬੁਕ ਤੇ ਇਹ ਗੁਜ਼ਾਰਿਸ਼ ਕੀਤੀ ਕਿ ਪੁਰਾਤਨ ਯਾ ਬਿਰਧ ਪੋਥੀਆਂ ਗੁਟਕਾ ਸਾਹਿਬ ਯਾ ਇਤਿਹਾਸਿਕ ਪੁਸਤਕਾਂ ਅਗਨ ਭੇਟ ਨਾ ਕੀਤੀਆਂ ਜਾਣ ਤਾਂ ਜੋ ਇਹ ਪੂੰਜੀ ਸਾਂਭ ਕੇ ਰੱਖੀ ਜਾ ਸਕੇ।
ਉਸੇ ਦਿਨ ਸ਼ਾਮ ਵੇਲੇ ਸਹਿਜ ਪਾਠ ਕਰਦੇ ਹੋਏ ਗੁਰੂ ਸਾਹਿਬ ਨੇ ਇਹ ਹੁਕਮ ਬਖ਼ਸ਼ ਕੀਤਾ । ਫੇਰ ਉਸੇ ਰਾਤ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਵੈਬਸਾਈਟ ਤਿਆਰ ਕੀਤੀ।
My keen interest in sikh history and literature always used to inspire me to take necessary steps to preserve elderly but precious gutka sahib, pothis or sikh religious books and they should not be cremated (agan bhet). At last, On January 16, 2023, guru sahib bestowed this thought and I shared the same on facebook.
The same day, in the evening, while doing sehaj path, guru sahib blessed his servant with this hukam. On the same night, I made this website with the blessings of guru sahib.

ਫ਼ਾਰਸੀ ਗਤਕਾ ਅਤੇ ਗੁਰਮਤਿ ਸਿੱਖਿਆ
Persian, Gatka & Gurmat Classes
ਗੁਰੂ ਸਾਹਿਬ ਦੀ ਕਿਰਪਾ ਸਦਕਾ ਅਸੀਂ ਕਿਲ੍ਹਾ ਅਨੰਦਗੜ੍ਹ ਸਾਹਿਬ, ਅਨੰਦਪੁਰ ਸਾਹਿਬ ਵਿਖੇ ਫ਼ਾਰਸੀ ਗੁਰਮਤਿ ਅਤੇ ਗਤਕੇ ਦੀ ਵਿਦਿਆ ਦੇ ਰਹੇ ਹਾਂ ਜੀ।
With Guru Sahib's blessings, we are conducting Persian/Farsi, gurmat and gatka classes at Qila Anandgarh Sahib, Anandpur Sahib, Punjab.

ਬੱਚਿਆਂ ਦਾ ਗੁਰਮਤਿ ਸਮਾਗਮ
Gurmat program for kids.
ਕੈਨੇਡਾ ਅਤੇ ਪੰਜਾਬ ਵਿੱਚ ਭੁਜੰਗ ਸਮਾਗਮ ਦੇ ਨਾਮ ਹੇਠ ਗੁਰੂ ਸਾਹਿਬ ਦੀ ਕਿਰਪਾ ਸਦਕਾ ਅਸੀ ਗੁਰਮਤਿ ਸਮਾਗਮ ਕਰਾਉਂਦੇ ਹਾਂ ਜਿਸ ਵਿੱਚ ਬੱਚੇ ਹੀ ਗੁਰੂ ਸਾਹਿਬ ਦੇ ਪ੍ਰਕਾਸ਼ ਤੋਂ ਲੈ ਕੇ ਸੁਖਾਸਣ ਤੱਕ ਸਾਰੀਆਂ ਸੇਵਾਵਾਂ ਨਿਭਾਉਂਦੇ ਹਨ। ਇਸ ਵਿੱਚ ਬੱਚੇ ਕੀਰਤਨ ਕਵੀਸ਼ਰੀ ਅਤੇ ਕਥਾ ਵੀ ਕਰਦੇ ਹਨ।
With guru sahib's grace, we organize gurmat programs under the banner of Bhujang Smagam in Canada and Punjab where kids perform all sewa from Guru Sahib's parkash till sukhasan. Kids also take part in kirtan, gurmat poems & katha.
